ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ॥
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ॥੧॥
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ॥
ਤਾਂ ਕੋ ਸਿਰ ਧਰ ਛਕ ਪੁਨ ਲੇਵੈ॥੨॥
ਪੁਨ ਮਿਲ ਪਾਂਚਹੁ ਰਹਿਤ ਜੋ ਭਾਖਹਿਂ॥
ਤਾਂ ਕੋ ਮਨ ਮੈਂ ਦ੍ਰਿੜ ਕਰ ਰਾਖਹਿ॥੩॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਪ੍ਰਥਮ ਰਹਤ ਏਹੀ ਹੈ ਕਹੀ॥
ਪਾਹੁਲ ਮੈਂ ਜੋ ਸਿੰਘਨ ਕਹੀ॥੬॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ।
(ਪਉੜੀ ੧੧, ਵਾਰ ੩ ਭਾਈ ਗੁਰਦਾਸ ਜੀ)

ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ॥
ਪੀਵਹੁ ਪਾਹੁਲ ਖੰਡੇਧਾਰ ਹੁਇ ਜਨਮੁ ਸੁਹੇਲਾ॥
(ਵਾਰ ਭਾਈ ਗੁਰਦਾਸ ਸਿੰਘ ਜੀ ਦੂਜੇ)

ਸਮਰਥ ਗੁਰੂ ਸਿਰਿ ਹਥੁ ਧਰ੍ਹਉ ॥
ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰ੍ਹਉ ॥ (ਅੰਗ ੧੪੦੦)

ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩॥ (ਅੰਗ ੧੩੫੬)


Historical RehatNamas and Hukams in reference to Khanday-ki-Pahul

* ਪੰਥਕ ਰਹਿਤ ਮਰਯਾਦਾ ਦੇ ਖਰੜੇ ਵਿੱਚ ਕੇਸ ਹੀ ਲਿੱਖਿਆ ਗਿਆ ਹੈ ਅਤੇ ਕੇਸਕੀ (ਦਸਤਾਰ) ਨੂੰ ਬੀਬੀਆਂ ਵਾਸਤੇ ਲਾਜ਼ਮੀ ਨਹੀ ਕਿਹਾ, ਪਰ ਪੁਰਾਤਨ ਰਹਿਤਨਾਮਿਆਂ ਵਿੱਚ ਕੇਸਕੀ (ਕੇਸਗੀ) ਪੰਜ ਕਕਾਰੀ ਰਹਿਤ ਵਿੱਚ ਸ਼ਾਮਲ ਹੈ। ਕੁਝ ਨਿਹੰਗ ਸਿੰਘ ਦਲਾਂ ਵਿੱਚ ਅਤੇ ਕੁਝ ਹੋਰ ਪੰਥਕ ਜਥੇਬੰਦੀਆਂ ਵਿੱਚ ਕੇਸਕੀ ਨੂੰ ਲਾਜ਼ਮੀ ਮੰਨਿਆ ਹੈ – ਫ਼ਰਲਾਧਾਰੀ ਨਿਹੰਗ ਸਿੰਘਾਂ ਵਾਸਤੇ ਨੀਲੀ ਕੇਸਕੀ ਸਦਾ ਸਰੀਰ ਨਾਲ ਅੰਗ-ਸੰਗ ਰੱਖਣ ਦੀ ਹਿਦਾਇਤ ਦਿਤੀ ਜਾਂਦੀ ਹੈ।

ਸਾਬਤ ਸੂਰਤ ਦਸਤਾਰ ਸਿਰਾ ॥੧੨॥ (ਅੰਗ ੫੫੮)

ਕਛ ਕੜਾ ਕਿਰਪਾਨ ਕੰਘਾ ਕੇਸਕੀ, ਇਹ ਪੰਜ ਕਕਾਰੀ ਰਹਿਤ ਧਾਰੇ ਸਿਖ ਸੋਈ।
(ਰਹਿਤਨਾਮਾ ਭਾਈ ਚੌਪਾ ਸਿੰਘ ਜੀ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੂਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ ਸਤ੍ਰਾ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ। ਸਿੰਘ ਨਾਮ ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤ੍ਰੀ ਬਾਸੀ ਲਾਹੌਰ ਖਲਾ ਹੂਆ। ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫਰਾ ਬਾਦ ਸਹਿਰ, ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨ ਨਾ – ਬਾਰੋ ਬਾਰੀ ਖਲੇ ਹੂਏ, ਸਭ ਕੋ ਨੀਲੰਬਰ ਪਹਿਨਾਇਆ, ਵਹੀ ਵੇਸ ਅਪਨ ਕੀਆ।

ਹੁੱਕਾ, ਹਲਾਲ ਹਜਾਮਤ ਹਰਾਮ, ਟਿਕਾ, ਜੰਝੂ ਧੋਤੀ ਕਾ ਤਿਆਗ ਕਰਾਇਆ। ਮੀਣੇ, ਧੀਰਮਲੀਏ, ਰਾਮਰਾਈਏਮ, ਸਿਰਗੁੰਮੇ, ਮਸੰਦੋਂ ਕੀ ਵਰਤਣ ਬੰਦ ਕੀ ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ ਸਭ ਕੇਸਾਧਾਰੀ ਕੀਏ। ਸਭ ਕਾ ਜਨਮ ਪਟਨਾ ਬਾਸੀ ਅਨੰਦਪੁਰ ਬਤਾਈ। ਆਗੈ ਗੁਰੂ ਕੀ ਸਤਿਗੁਰੂ ਜਾਣੈ, ਗੁਰੂ ਗੁਰੂ ਜਪਣਾ। ਗੁਰੂ ਹਰ ਥਾਈਂ ਸਹਾਈ ਹੋਗੁ।
(ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ)

ਤ੍ਰੈ ਮੁਦ੍ਰਾ ਕਛ ਕੇਸ ਕਿਰਪਾਨੰ
ਕਛ, ਕੇਸ, ਕ੍ਰਿਪਾਨ ਤ੍ਰੈ ਮੁਦ੍ਰਾ, ਗੁਰ ਭਗਤਾ ਰਾਮਦਾਸ ਭਏ॥੫॥
(ਸ੍ਰੀ ਸਰਬਲੋਹ ਗ੍ਰੰਥ)

ਕੱਛ ਕੇਸ ਕਰਦ ਗੁਰੂ ਕੀ ਤੀਨ ਮੁਦ੍ਰਾ ਇਹ,
ਪਤਸ ਤੇ ਨ ਦੂਰਿ ਕਰੋ ਦਸਾ ਅੰਗ ਸੰਗ ਧਰਿ।
(ਗੁਰ ਪ੍ਰਤਾਪ ਸੂਰਯ, ਰ:੫ ਅ:੨੦)

ਨਿਯਮ ਕੱਛ ਅਰੁ ਕੇਸ ਕਰਦ ਕੋ ਰਾਖੋ ਅਦਬ ਸੁਰੂ ਕੀ।
…ਕੇਸ ਵਿਸੇਸ ਸਭਨ ਤੇ ਜਾਨੋ ਯਹ ਤ੍ਰੈ ਮੁਦ੍ਰਾ ਮੇਰੀ।
(ਗੁਰ ਪਦ ਪ੍ਰੇਮ ਪ੍ਰਕਾਸ਼)

ਅੰਮ੍ਰਿਤ ਛਕਨੇ ਵਾਲੇ ਨੂੰ ਪਹਿਲੇ ਕਛ ਪਹਿਰਨੀ,
ਖੇਸ ਇਕਠੇ ਕਰ ਜੂੜਾ ਦਸਤਾਰ ਸਜਾਵਨੀ,
ਗਾਤ੍ਰੇ ਸ੍ਰੀ ਸਾਹਿਬ ਹਾਥ ਜੋੜ ਕਰ ਖੜਾ ਰਹੈ।
ਜੂੜਾ ਸੀਸ ਕੇ ਮਧ ਕੇ ਭਾਗ ਮੈਂ ਰਾਖੈ, ਔਰ ਪਾਗ ਬੜੀ ਬਾਂਧੇ,
ਕੇਸ ਢਾਂਪ ਰਖੈ, ਕੰਘਾ ਦ੍ਵੈ ਕਾਲ ਕਰੈ, ਪਾਗ ਚੁਨ ਕਰ ਬਾਂਧੇ।
ਇਸਤ੍ਰੀਓ ਕਾ ਸੀਸ ਜੂੜੇ ਵਤ ਕਰਾਵੈ, ਲੰਬਾ ਨਾ ਕਰਾਵੈ।
(ਰਹਿਤਨਾਮਾ ਭਾਈ ਦਯਾ ਸਿੰਘ ਜੀ)

ਕਛ ਕ੍ਰਿਪਾਨ ਨ ਕਬਹੂੰ ਤਿਆਗੈ॥
ਸਨਮੁਖ ਲਰੈ ਨ ਰਣ ਤੇ ਭਾਗੈ॥੧੯॥
ਸ਼ਸਤ੍ਰਹੀਨ ਕਬਹੂ ਨ ਹੋਈ॥
ਰਹਿਤਵੰਤ ਖ਼ਾਲਸਾ ਹੈ ਸੋਈ॥੩੮॥
ਪ੍ਰਾਤ ਇਸਨਾਨ ਜਤਨ ਸੋ ਸਾਧੇ॥
ਕੰਘਾ ਕਰਦ ਦਸਤਾਰਹਿ ਬਾਂਧੇ॥੬੫॥
ਕੰਘਾ ਕਰਦ ਦਸਤਾਰ ਸਜਾਵੈ॥
ਇਹੀ ਰਹਤ ਸਿੰਘਨ ਸੋ ਭਾਵੈ॥੬੭॥
ਕੇਸਨ ਧੂਪ ਦੇਇ ਸੁਚ ਪਾਵਨ॥
ਹੈ ਇਹ ਗੁਰੂ ਕੀ ਮੋਹਰ ਸੁਹਾਵਨ॥੬੯॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਕੰਘਾ ਦੋਨੋ ਵਕਤ ਕਰ ਪਾਗ ਚੁਨੇ ਕਰ ਬਾਂਧਈ।
(ਰਹਿਤਨਾਮਾ ਭਾਈ ਨੰਦ (ਲਾਲ) ਸਿੰਘ ਜੀ)

ਨਿਸ਼ਾਨਿ ਸਿੱਖੀ ਈਂ ਪੰਜ ਹਰਫ਼ਿ ਕਾਫ਼।
ਹਰਗਿਜ਼ ਨਾ ਬਾਸ਼ਿਦ ਈਂ ਪੰਜ ਮੁਆਫ਼।
ਕੜਾ ਕਾਰਦੋ ਕੱਛ ਕੰਘਾ ਬਿਦਾਂ।
ਬਿਲਾ ਕੇਸ਼ ਹੇਚਸ ਜੁਮਲਹ ਨਿਸ਼ਾਂ।
(ਨਾਵਾਕਫ ਸ਼ਾਇਰ)

ਸਿਰ ਕੇਸ ਧਾਰਿ ਗਹਿ ਖੜਗ ਕੋ ਸਭ ਦੁਸਟ ਪਛਾਰਾ॥
ਸੀਲ ਜਤ ਕੀ ਕਛ ਪਹਿਰਿ ਪਕੜਿਓ ਹਥਿਆਰਾ॥
(ਭਾਈ ਗੁਰਦਾਸ ਸਿੰਘ ਜੀ)

ਬਿਨਾਂ ਸ਼ਸਤਰ ਕੇਸੰ ਨਰੰ ਭੇਡ ਜਾਨੋ, ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ।
ਇਹੈ ਮੋਰ ਆਗਿਆ, ਸੁਨੋ ਹੇ ਪਿਆਰੇ। ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ।
(ਗੁਰ ਬਿਲਾਸ ਪ:੧੦, ਭਾਈ ਸੁਖਾ ਸਿੰਘ)

ਜਿਤੇ ਸਸਤ੍ਰ ਨਾਮੰ ॥
ਨਮਸਕਾਰ ਤਾਮੰ ॥
ਜਿਤੇ ਅਸਤ੍ਰ ਭੇਯੰ ॥
ਨਮਸਕਾਰ ਤੇਯੰ ॥੯੧॥
(ਸ੍ਰੀ ਮੁਖਵਾਕ ਪ:੧੦ – ਬਚਿਤ੍ਰ ਨਾਟਕ)


Historical RehatNamas and Hukams in reference to the External Rehat of the Sikhs

ਰਾਗੁ ਗਉੜੀ ਮਃ ੪ ॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ (ਅੰਗ ੩੦੫)


ਗੁਰਸਿਖ ਰਹਿਤ ਸੁਨਹੁ ਹੇ ਮੀਤ ਪਰਭਾਤੇ ਉਠ ਕਰ ਹਿਤ ਚੀਤ ॥
ਵਾਹਿਗੁਰੂ ਗੁਰੁ ਮੰਤ੍ਰ ਸੁ ਜਾਪ ਕਰ ਇਸਨਾਨ ਪੜ੍ਹੈ ਜਪੁ ਜਾਪੁ ॥
ਸੰਧਿਆ ਸਮੈਂ ਸੁਨੈ ਰਹਿਰਾਸ ਕੀਰਤਨ ਕਥਾ ਸੁਨੈ ਹਰਿ ਯਾਸ ॥
ਇਨ ਮੈ ਨੇ ਜੁ ਏਕ ਕਰਾਇ ਸੋ ਸਿਖ ਅਮਰਾਪੁਰੀ ਮਹਿ ਜਾਇ ॥
…ਠੰਡੇ ਪਾਣੀ ਜੋ ਨਹਿ ਨ੍ਹਾਵੈ ਬਿਨ ਜਪ ਪੜ੍ਹੇ ਪ੍ਰਸਾਦ ਜੁ ਖਾਵੈ ॥
ਬਿਨ ਰਹਿਰਾਸ ਸਮਾਂ ਜੋ ਖੋਵੈ ਕੀਰਤਨ ਪੜ੍ਹੇ ਬਿਨਾ ਜੋ ਸੋਵੈ ॥
(ਰਹਿਤਨਾਮਾ ਭਾਈ ਨੰਦ (ਲਾਲ) ਸਿੰਘ ਜੀ)

ਪ੍ਰਾਤਹਿ ਉਠ ਇਸ਼ਨਾਨਹਿ ਕਰੈ॥
ਪੁਨ ਮੁਖ ਤੇ ਜਪੁ ਜਾਪੁ ਉਚਰੈ॥੧੦॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਦੁਹੂ ਗ੍ਰੰਥ ਮੇ ਬਾਨੀ ਜੋਈ ਚੁਨ ਚੁਨ ਕੰਠ ਕਰੇ ਨਿਤ ਸੋਈ ॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ।
(ਭਾਈ ਗੁਰਦਾਸ ਜੀ ਵਾਰ ੧, ਪਉੜੀ ੩੮)

ਅੰਮ੍ਰਿਤ ਵੇਲ ਨ੍ਹਾਵਣਾ ਗੁਰਮੁਖ ਜਪੁ ਗੁਰ ਮੰਤ ਜਪਾਇਆ।
ਰਾਤਿ ਆਰਤੀ ਸਹਿਲਾ ਮਾਇਆ ਵਿਚਿ ਉਦਾਸੁ ਰਹਾਇਆ।
(ਭਾਈ ਗੁਰਦਾਸ ਜੀ ਵਾਰ ੨੬, ਪਉੜੀ ੪)

“ਸਿੱਖਾਂ ਦਾ ਨਿਤਯ ਨਿਯਮ ਹੈ ਦਾਤਨ, ਸਨਾਨ ਆਦਿ ਦਵਾਰਾ ਸਰੀਰ ਦੀ ਸ਼ੁਧੀ ਕਰ ਕੇ ਵਾਹਗੁਰੂ ਦਾ ਸਿਮਰਣ ਕਰਨਾ ਜਪ, ਜਾਪ, ਅਨੰਦ, ਸਵੱਯੇ, ਚੌਪਈ ਦਾ ਪਾਠ ਕਰਨਾ…ਤੇ ਸੌਣ ਵੇਲੇ ਸੋਹਿਲਾ ਪੜਨਾ।”
(ਗੁਰਮਤ ਮਾਰਤੰਡ)

ਕਰਤਾਰਪੁਰ ਸਾਹਿਬ ਵਿਖੇ ਦਾ ਪੁਰਾਤਨ ਨਿਤਨੇਮ ਦੀ ਵੇਰਵਾ:

“ਕਰਤਾਰਪੁਰ ਵਿਚ ਅੰਮ੍ਰਿਤ ਵੇਲੇ ਸਵੇਹਰ ਦਿਨ ਚੜ੍ਹਦਿਆਂ ਤੀਕਰ ਬਾਣੀ ਦੀ ਚਰਚਾ ਹੋਵੇ, ਉਪਰੰਤ ਕੀਰਤਨ ਹੋਵੇ, ਫਿਰ ਆਰਤੀ ਪੜ੍ਹੀਏ, ਤੀਸਰੇ ਪਹਿਰ ਕੀਰਤਨ ਕਰੀਏ ਸੰਧਿਆਂ ਨੂੰ ਰਹਿਰਾਸ ਪੜ੍ਹੀਏ ਫਿਰ ਕੀਰਤਨ ਗਾਵੀਏ ਅਤੇ ਪਹਿਰ ਰਾਤ ਗਈ ਸੋਹਿਲਾ ਪੜ੍ਹੀਏ ਅਰ ਫਿਰ ਪਿਛਲੀ ਰਾਤ ਜਾਪ ਪੜ੍ਹੀਏ ਅਰ ਆਸਾ ਦੀ ਵਾਰ ਪੜ੍ਹੀਏ ।”
(ਗਿਆਨ ਰਤਨਾਵਲੀ ਟੀਕਾ ੪੫ਵੀਂ ਪੌੜੀ ਦਾ)


Historical RehatNamas and Hukams in reference the Daily Nitnem Routine of Sikhs

੧) ਕੇਸਾਂ ਦੀ ਬੇ-ਅਦਬੀ ।

ਕੇਸਨ ਬਿਨਾ ਹੋਇ ਨਰ ਤੈਸੇ॥੯੩॥ ਕੇਸਨ ਨਰ ਧਾਰੇ ਹੈ ਜਬਹੀ॥
ਪੂਰਨ ਰੂਪ ਹੋਇ ਹੈ ਤਬਹੀ॥੯੪॥ ਕੇਸ ਏਕ ਪੁਨ ਰਹਤ ਜੁ ਪਾਈ॥

ਭਾਂਗ ਤਮਾਕੂ ਨਿਕਟ ਨ ਜਾਵੈ॥
ਤਿਨ ਤੇ ਭੀ ਸੁਚਿ ਦੇਗ ਕਰਾਵੈ॥੧੩੨॥
ਰਹਿਤਵਾਨ ਸਿੰਘ ਹੈ ਜੋਈ॥
ਲੋਭਿ ਛੋਡਿ ਜਾਨਹੁ ਨਹਿ ਹੋਈ॥੧੩੩॥
ਗੁਰੂ ਕਾ ਰੂਪ ਸਬਨ ਮੈਂ ਦੇਖੈ॥
ਮਦਰਾ ਮਾਸ ਨ ਖਾਇ ਬਿਸੇਖੈ॥੧੩੪॥

ਖਾਲਸਾ ਸੋ ਪਰਦ੍ਰਿਸ਼ਟਿ ਤਿਆਗੇ। ਖਾਲਸਾ ਸੋਇ ਨਾਮ ਰਤਿ ਲਾਗੇ।
(ਤਨਖਾਹਨਾਮਾ)

ਪਰਇਸਤ੍ਰੀ ਸਿਉ ਨੇਹ ਲਗਾਵੈ, ਗੋਬਿੰਦ ਸਿੰਘ ਵਹ ਸਿਖ ਨ ਭਾਵੈ।
(ਭਾ: ਨੰਦ ਲਾਲ ਜੀ)

ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ।
ਅਪਨੀ ਇਸਤ੍ਰੀ ਸੋ ਰਤ ਹੋਈ। ਰਹਿਤਵੰਤ ਗੁਰੁ ਕਾ ਸਿੰਘ ਸੋਈ।
(ਰਹਿਤਨਾਮਾ ਭਾ: ਦੇਸਾ ਸਿੰਘ)

ਪਰਨਾਰੀ, ਜੂਆ ਅਸੱਤ, ਚੋਰੀ ਮਦਿਰਾ ਜਾਨ
ਪਾਂਚ ਐਬ ਯੇ ਜਗਤ ਮੋ ਤਜੇ ਸੋ ਸਿੰਘ ਸੁਜਾਨ।
(ਰਹਿਤਨਾਮਾ ਭਾ: ਦੇਸਾ ਸਿੰਘ)


ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥ ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥
ਨਿਜ ਨਾਰੀ ਕੇ ਸੰਗ ਨੇਹ ਤੁਮ ਨਿੱਤ ਬਢੈਯਹੁ ॥ ਪਰਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥
ਪਰਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ॥ ਪਰਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ॥
ਪਰਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥ ਹੋ ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ ॥੫੨॥
ਪਰਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ ॥ ਪਰਨਾਰੀ ਕੇ ਭਜੇ ਕਾਲ ਬ੍ਯਾਪਯੋ ਤਨ ਮਾਨਹੁ ॥
ਅਧਿਕ ਹਰੀਫੀ ਜਾਨਿ ਭੋਗ ਪਰਤ੍ਰਿਯਾ ਜੂ ਕਰਹੀ ॥ ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਂਡੀ ਕੇ ਮਰਹੀ ॥੫੩॥
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ ॥ ਮਨ ਬਾਛਤ ਬਰ ਮਾਂਗਿ ਜਾਨਿ ਗੁਰ ਸੀਸ ਝੁਕਾਵਹਿ ॥
ਸਿਖ੍ਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਤਿਯੈ ॥ ਹੋ ਕਹੁ ਸੁੰਦਰ ਤਿਹ ਸਾਥ ਗਵਨ ਕੈਸੇ ਕਰ ਕਰਿਯੈ ॥੫੪॥
(ਸ੍ਰੀ ਮੁਖਵਾਕ ਪ:੧੦ – ਸ੍ਰੀ ਚ੍ਰਤਿਰੋਪਾਖਯਿਾਨ)

ਹਉ ਤਿਸੁ ਘੋਲਿ ਘੁਮਾਇਆ ਗੁਰਮਤਿ ਰਿਦੈ ਗਰੀਬੀ ਆਵੈ॥ ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ॥
ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾ ਧੀਆਂ ਜਾਣੈ॥ ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
(ਵਾਰਾਂ ਭਾ: ਗੁਰਦਾਸ ਜੀ)


Historical RehatNamas and Hukams in reference to the Cardinal Sins in Sikhism

HISTORIC REHATNAMAS

ਸੋਰਠਾ॥
ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਾਹੁਲ ਛਕੇ॥
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ॥੧॥
ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ॥
ਤਾਂ ਕੋ ਸਿਰ ਧਰ ਛਕ ਪੁਨ ਲੇਵੈ॥੨॥
ਪੁਨ ਮਿਲ ਪਾਂਚਹੁ ਰਹਿਤ ਜੋ ਭਾਖਹਿਂ॥
ਤਾਂ ਕੋ ਮਨ ਮੈਂ ਦ੍ਰਿੜ ਕਰ ਰਾਖਹਿ॥੩॥
ਕੁੜੀ ਮਾਰ ਆਦਿਕ ਹੈਂ ਜੇਤੇ॥
ਮਨ ਤੇ ਦੂਰ ਤਿਆਗੇ ਤੇਤੇ॥੪॥
ਬਾਣੀ ਮਾਹਿ ਨੇਹੁ ਨਿਤ ਕਾਰਨੋ॥
ਚੁਗਲੀ ਨਿੰਦਾ ਅਰ ਪਰਹਰਨੋ॥੫॥
ਪ੍ਰਥਮ ਰਹਤ ਏਹੀ ਹੈ ਕਹੀ॥
ਪਾਹੁਲ ਮੈਂ ਜੋ ਸਿੰਘਨ ਕਹੀ॥੬॥
ਔਰ ਜੁ ਰਹਤ ਕਹੀ ਹੈ ਨਾਨ੍ਹਾ॥
ਸੋ ਤੁਮ ਆਗੇ ਕਰਹੁ ਭਖਾਨਾਂ॥੭॥
ਵਾਹਗੁਰੂ ਨਿਤ ਬਚਨ ਉਚਾਰੇ॥
ਵਾਹਗੁਰੂ ਕੋ ਹਿਰਦੈ ਧਾਰੇ॥੮॥
ਆਗੇ ਆਵਤ ਸਿੰਘ ਜੋ ਪਾਵੈ॥
ਵਾਹਗੁਰੂ ਕੀ ਫਤਹਿ ਬੁਲਾਵੈ॥੯॥
ਪ੍ਰਾਤਹਿ ਉਠ ਇਸ਼ਨਾਨਹਿ ਕਰੈ॥
ਪੁਨ ਮੁਖ ਤੇ ਜਪੁ ਜਾਪੁ ਉਚਰੈ॥੧੦॥
ਯਥਾਸ਼ਕਤਿ ਕਿਛ ਦੇਵਹਿ ਦਾਨ॥
ਸੋਈ ਸਿੰਘ ਹੈ ਪਰਮ ਸੁਜਾਨ॥੧੧॥
ਨਾਮ ਦਾਨ ਪ੍ਰਾਤੇ ਇਸਨਾਨਾ॥
ਜਿਨ ਗੁਰ ਕ੍ਰਿਪਾ ਤਿਨਹੁ ਇਹ ਜਾਨਾ॥੧੨॥
ਦਸ ਨਖ ਜੋ ਕਾਰ ਕਮਾਵੈ॥
ਤਾਂ ਕਰ ਜੋ ਧਨ ਘਰ ਮੈ ਆਵੈ॥੧੩॥
ਤਿਹਤੇ ਗੁਰ ਦਸਵੰਧ ਜੁ ਦੇਈ॥
ਸਿੰਘ ਸੁ ਜਸ ਬਹੁ ਜਗ ਮਹਿ ਲੇਈ॥੧੪॥
ਪਰ ਬੇਟੀ ਕੋ ਬੇਟੀ ਜਾਨੈ॥
ਪਰ ਇਸ਼ਤ੍ਰੀ ਕੋ ਮਾਤ ਬਖਾਨੈ॥੧੫॥
ਆਪਨਿ ਇਸ਼ਤ੍ਰੀ ਸੋਂ ਰਤਿ ਹੋਈ॥
ਰਹਤਵੰਤ ਸਿੰਘ ਹੈ ਸੋਈ॥੧੬॥
ਕਾਮ ਕ੍ਰੋਧ ਮਾਨ ਮਦ ਲੋਭਾ॥
ਇਹ ਵੈਰੀ ਕਰ ਹੈ ਮਨ ਛੋਭਾ॥੧੭॥
ਇਨ ਕੋ ਹਠ ਕਰ ਜੀਵਤ ਕਰੈ॥
ਦਯਾ ਧਰਮ ਤਪ ਸੋ ਮਨ ਧਰੈ॥੧੮॥
ਕਛ ਕ੍ਰਿਪਾਨ ਨ ਕਬਹੂੰ ਤਿਆਗੈ॥
ਸਨਮੁਖ ਲਰੈ ਨ ਰਣ ਤੇ ਭਾਗੈ॥੧੯॥
ਦੇ ਅਰਦਾਸ ਨਿਵਾਵੈ ਸੀਸ॥
ਮਨ ਮੈਂ ਧਯਾਵੈ ਗੁਰ ਜਗਦੀਸ॥੨੦॥
ਜਹਾ ਖਾਲਸਾ ਬੈਠਾ ਪਾਵੈ॥
ਵਾਹਿਗੁਰੂ ਜੀ ਕੀ ਫਤੇ ਬੁਲਾਵੈ॥੨੧॥
ਪ੍ਰੇਮ ਸਹਤ ਜੋ ਦਰਸ਼ਨ ਕਰ ਹੈ॥
ਤੇ ਪੁਨ ਭਵ ਸਾਗਰ ਨਹਿ ਪਰ ਹੈ॥੨੨॥
ਤੁਰਕ ਦੇਖ ਨਹਿ ਸੀਸ ਨਿਵਾਵੈ॥
ਰਹਿਤਵੰਤ ਸੋ ਸਿੰਘ ਕਹਾਵੈ॥੨੩॥
ਨੌਕਰ ਤੁਰਕਨ ਕਾ ਨਹਿਂ ਹੋਇਂ॥
ਤੁਰਕ ਸਲਾਮ ਕਰੇ ਨਹਿ ਕੋਇ॥੨੪॥
ਤੁਰਕਨ ਪਰ ਬਿਸ਼੍ਵਾਸ ਨ ਕਰੀਏ॥
ਕਰ ਮੈਤ੍ਰੀ ਨਹਿ ਬਿਵਹਰੀਏ॥੨੫॥
ਨੌਕਰ ਹੋਇ ਖਾਲਸੇ ਕੇਰਾ॥
ਜਿਨ ਮਿਲਿਆਂ ਸੁਖ ਹੋਇ ਘਨੇਰਾ॥੨੬॥
ਜਿਨ ਦਰਸ਼ਨ ਕਰ ਪਾਪ ਮਿਟਾਂਹੀ॥
ਮਨ ਪ੍ਰਸੰਨ ਕੁਛ ਚਿੰਤਾ ਨਾਹੀ॥੨੭॥
ਗੁਰੂ ਸਰੂਪ ਖਾਲਸਾ ਹਈਏ॥
ਜਿਨ ਕੀ ਟਹਿਲ ਪਰਮਸੁਖ ਲਹੀਏ॥੨੮॥
ਰਣ ਮੇ ਜਾਇ ਨ ਕਬਹੂੰ ਭਾਜੈ ॥
ਦ੍ਰਿੜ ਕਰ ਛਤ੍ਰੀ ਧਰਮ ਲੋ ਗਾਜੈ ॥
ਸ਼ਸਤ੍ਰਹੀਨ ਇਹ ਕਬਹੂੰ ਨ ਹੋਈ ॥
ਰਹਿਤਵੰਤ ਖਾਲਸ ਹੈ ਸੋਈ ॥
ਰਹਿਤ ਬਹਿਤ ਨ ਕਬਹੂੰ ਤਿਆਗੈ ॥
ਸਨਮੁਖ ਲਰੈ ਨ ਰਣ ਤੇ ਭਾਗੈ ॥
ਕੁੱਠਾ ਹੁੱਕਾ ਚਰਸ ਤਮਾਕੂ ॥
ਗਾਂਜਾ ਟੋਪੀ ਤਾੜੀ ਖਾਕੂ ॥
ਇਨ ਕੀ ਓਰ ਨ ਕਬਹੂ ਦੇਕੈ ॥
ਰਹਿਤਵੰਤ ਸੋ ਸਿੰਘ ਵਿਸੇਖੈ ॥
ਵਾਹਿਗੁਰੂ ਨਿਤ ਬਚਨ ਉਚਾਰੇ ॥
ਵਾਹਿਗੁਰੂ ਕੋ ਹਿਰਦੈ ਧਾਰੈ ॥
ਆਗੇ ਆਵਤ ਸਿੰਘ ਜੁ ਪਵੈ ॥
ਵਾਹਿਗੁਰੂ ਕੀ ਫਤੇ ਬੁਲਾਵੈ ॥
ਕੰਘਾ ਦੋਨੋ ਵਕਤ ਕਰ ਪਾਗ ਚੁਨੈ ਕਰ ਬਾਂਧਈ ॥
ਦਾਤਨ ਨੀਤ ਕਰੇਇ ਨਾ ਦੁਖ ਪਾਵੈ ਲਾਲ ਜੀ ॥
ਠੰਡੇ ਪਾਣੀ ਜੋ ਨਹਿ ਨ੍ਹਾਵੈ ਬਿਨ ਜਪ ਪੜ੍ਹੇ ਪ੍ਰਸਾਦ ਜੁ ਖਾਵੈ ॥
ਬਿਨ ਰਹਿਰਾਸ ਸਮਾਂ ਜੋ ਖੋਵੈ ਕੀਰਤਨ ਪੜ੍ਹੇ ਬਿਨਾ ਜੋ ਸੋਵੈ ॥
ਚੁਗਲੀ ਕਰ ਜੋ ਕਾਜ ਬਿਗਾਰੈ ਧ੍ਰਿਗ ਤਿਸ ਜਨਮ ਜੁ ਧਰਮ ਬਿਸਾਰੈ ॥
ਪ੍ਰਾਤਕਾਲ ਸਤਸੰਗ ਨ ਜਾਵੈ ਤਨਖਾਹਦਾਰ ਵਹ ਵਡਾ ਕਹਾਵੈ ॥
ਸਤਸੰਗ ਜਾਇ ਕਰ ਚਿੱਤ ਡੁਲਾਵੈ ਹਰਿ ਯਸ ਸੁਨਤੇ ਬਾਤ ਚਲਾਵੈ ॥
ਨਿਰਧਨ ਦੇਖ ਨ ਪਾਸ ਬਹਾਵੈ ਸੋ ਤਨਖਾਹੀ ਮੂਲ ਕਹਾਵੈ ॥
ਕਥਾ ਕੀਰਤਨ ਮਨ ਨਹਿ ਲਾਵੈ ਸੰਤ ਸਿਖ ਕਉ ਬੁਰਾ ਅਲਾਵੈ ॥
ਨਿੰਦਾ ਜੂਆ ਹਿਰੈ ਜੁ ਮਾਲ ਮਹਾਂ ਦੁਖਾਵੈ ਤਿਸ ਕੋ ਕਾਲ ॥
ਗੁਰਸਿਖ ਰਹਿਤ ਸੁਨਹੁ ਹੇ ਮੀਤ ਪਰਭਾਤੇ ਉਠ ਕਰ ਹਿਤ ਚੀਤ ॥
ਵਾਹਿਗੁਰੂ ਗੁਰੁ ਮੰਤ੍ਰ ਸੁ ਜਾਪ ਕਰ ਇਸਨਾਨ ਪੜ੍ਹੈ ਜਪੁ ਜਾਪੁ ॥
ਸੰਧਿਆ ਸਮੈਂ ਸੁਨੈ ਰਹਿਰਾਸ ਕੀਰਤਨ ਕਥਾ ਸੁਨੈ ਹਰਿ ਯਾਸ ॥
ਇਨ ਮੈ ਨੇ ਜੁ ਏਕ ਕਰਾਇ ਸੋ ਸਿਖ ਅਮਰਾਪੁਰੀ ਮਹਿ ਜਾਇ ॥
ਦੁਹੂ ਗ੍ਰੰਥ ਮੇ ਬਾਨੀ ਜੋਈ ਚੁਨ ਚੁਨ ਕੰਠ ਕਰੇ ਨਿਤ ਸੋਈ ॥
ਰਹਿਤਵਾਨ ਗੁਰੁ ਸਿਖ ਹੈ ਜੋਈ ਕਰ ਉਪਾਇ ਧਨ ਖਾਟੈ ਸੋਈ ॥
ਤਾਹੀਂ ਕਰ ਘਰ ਕੋ ਨਿਰਬਹੈ ਪੂਜਾ ਭੂਲ ਨ ਕਬਹੂ ਗਹੈ ॥
ਜੋ ਕੋਈ ਸਿੰਘ ਪੁਜਾਰੀ ਅਹੈ ਸੋ ਭੀ ਪੂਜਾ ਬਹੁਤ ਨ ਗਹੈ ॥
ਤਨ ਨਿਰਬਾਹ ਮਾਤ੍ਰ ਸੋ ਲੇਵੈ ਅਧਿਕ ਹੋਇ ਤੌ ਜਹਿੰ ਕਹਿੰ ਦੇਵੈ ॥
ਦਸ ਨਖ ਕਰ ਜੋ ਕਾਰ ਕਮਾਵੈ ਤਾਂ ਕਰ ਜੋ ਧਨ ਘਰ ਮੈ ਆਵੈ ॥
ਤਿਸ ਤੇ ਗੁਰੁ ਦਸੌਂਧ ਜੋ ਦੇਈ ਸਿੰਘ ਸੁਯਸ ਬਹੁ ਜਗ ਮਹਿ ਲੋਈ ॥
ਗੋਲਕ ਰਾਖੈ ਨਾਹਿ ਜੋ ਛਲ ਕਾ ਕਰੈ ਵਪਾਰ ॥
ਕਹੈ ਗੋਬਿੰਦ ਸਿੰਘ ਲਾਲ ਜੀ ਬੋਗੈ ਨਰਕ ਹਜ਼ਾਰ ॥
ਦਸਵੰਧ ਗੁਰੂ ਨਹਿ ਦੇਵਈ ਝੂਠ ਬੋਲ ਜੋ ਖਾਇ ॥
ਕਹੈ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੁ ਨ ਬਿਸਾਹ ॥
ਜੋ ਪ੍ਰਸਾਦ ਛਕਨੇ ਲਗੇ ਹਾਥ ਸੁਚੇਤ ਕਰੇਇ ॥
ਏਕਾਕੀ ਬਹਿ ਖਾਹਿ ਨਹਿ ਅਵਰਨ ਕੋ ਭੀ ਦੇਇ ॥
ਆਪ ਸਿੰਘ ਜੋ ਰਾਜਾ ਹੋਈ ਨਿਰਧਨ ਸਿੰਘਨ ਪਾਲੈ ਸੋਈ ॥
ਪਰਦੇਸੀ ਸਿੰਘਨ ਜਬ ਦੇਖੈ ਉਨ ਕੀ ਸੇਵਾ ਕਰੇ ਬਿਸੇਖੈ ॥
ਮਧੁਰ ਬਚਨ ਸਬਹਿਨ ਕੋ ਭਾਖੈ ਚਾਕਰ ਸਿੰਘਨ ਕੋ ਹੀ ਰਾਖੈ ॥
ਸਿੰਘ ਸਿੰਘ ਸੋ ਨੇਹ ਸੁ ਕਰਨੋ ਵੈਰ ਭਾਵ ਮਨ ਤੇ ਪਰਹਰਨੋ ॥
ਧਨ ਕੀਰਤਿ ਸੁਖ ਰਾਜ ਬਡਾਈ ॥
ਯੁਵਤੀ ਸੁਤ ਵਿਦਿਆ ਬਹੁ ਭਾਈ ॥
ਏ ਸਭ ਦਾਤ ਗੁਰੂ ਕੀ ਜਾਨੈ ॥
ਤਾਂ ਤੇ ਨਹਿ ਅਭਿਮਾਨਹਿ ਠਾਨੈ ॥
ਅਰਦਾਸ ਬਿਨਾਂ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛੁ ਮੁਖ ਪਾਵੈ ॥
ਤਿਆਗੀ ਵਸਤ ਗ੍ਰਹਿਣ ਜੋ ਕਰੈ ਬਿਨ ਤ੍ਰਿਅ ਅਪਨੀ ਸੇਜ ਜੁ ਧਰੈ ॥
ਅਤਿਥਿ ਦੇਖ ਨਹਿ ਦੇਵੈ ਦਾਨ ਸੋ ਨਹਿ ਪਾਵੈ ਦਰਗਹਿ ਮਾਨ ॥
ਮਾਲ ਅਤਿਥਿ ਕਾ ਬਲ ਕਰ ਛਲੈ ॥
ਜਪ ਤਪ ਤਾਂ ਕੋ ਕਛੁ ਨਹਿ ਫਲੈ ॥
ਦਸਮੀ ਆਦਿ ਗੁਰੂ ਦਿਨ ਜੇਤੇ ਪੁਰਬ ਸਮਾਨ ਕਹੇ ਹੈਂ ਤੇਤੇ ॥
ਤਿਨ ਮੇਂ ਕਛੁ ਪਰਸਾਦ ਬਨਾਵੈ ਕਰ ਕੜਾਹ ਖ਼ਾਲਸੇ ਖੁਆਵੈ ॥
ਕੜਾਹ ਕਰਨ ਕੀ ਬਿਧਿ ਸੁਨ ਲੀਜੈ ਤੀਨ ਭਾਗ ਕੋ ਸਮਸਰ ਕੀਜੈ ॥
ਲੇਪਨ ਆਗੈ ਬਹੁਕਰ ਦੀਜੈ ਮਾਂਜਨ ਕਰ ਭਾਂਜਨ ਧੋਵੀਜੈ ॥
ਕਰ ਇਸਨਾਨ ਪਵਿਤ੍ਰ ਹ੍ਵੈ ਬਹੈ ਵਾਹਿਗੁਰੂ ਬਿਨ ਅਵਰ ਨ ਕਹੈ ॥
ਕਰ ਤਿਆਗ ਚੌਕੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ॥
ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ ॥
ਕਿਸ ਥੋੜਾ ਕਿਸ ਅਗਲਾ ਸਦਾ ਰਹੈ ਤਿਸ ਸੋਗ ॥
ਲਗੇ ਦਿਵਾਨ ਮੂਲ ਨ ਜਾਵੈ ਰਹਿਤ ਬਿਨਾ ਪ੍ਰਸਾਦ ਬ੍ਰਤਾਵੈ ॥
ਸੂਆ ਪਹਿਰ ਲਏ ਨਸਵਾਰ ਗੋਬਿੰਦ ਸਿੰਘ ਹੋਇ ਸੁ ਖਵਾਰ ॥
ਮਾਂਇ ਭੈਣ ਜੋ ਆਵੈ ਸੰਗਿਤ ਦ੍ਰਿਸ਼ਟਿ ਬੁਰੀ ਦੇਖੇ ਤਿਸ ਪੰਗਤਿ ॥
ਸਿੰਖ ਹੋਇ ਜੋ ਕਰੇ ਕਰੋਧ ਕੰਨਿਆ ਮੂਲ ਨ ਦੇਵੈ ਸੋਧ ॥
ਧੀਅ ਭੈਣ ਕਾ ਪੈਸਾ ਖਾਇ ਗੋਬਿੰਦ ਸਿੰਘ ਧੱਕੇ ਯਮ ਲਾਇ ॥
ਵਾਹਿਗੁਰੂ ਬਿਨ ਕਹੇ ਜੁ ਪਾਵੈ ਵੇਸ਼੍ਯਾ ਦਵਾਰੇ ਸਿਖ ਜੁ ਜਾਵੇ ॥
ਪਰ ਇਸਤ੍ਰੀ ਸਿਉ ਨੇਹ ਲਗਾਵੈ ਗੋਬਿੰਦ ਸਿੰਘ ਵਹ ਸਿਖ ਨ ਭਾਵੇ ॥
ਪਰ ਬੇਟੀ ਕੋ ਬੇਟੀ ਜਾਨੈ ॥
ਪਰ ਇਸਤ੍ਰੀ ਕੋ ਮਾਤ ਬਖਾਨੈ ॥
ਅਪਨੀ ਇਸਤ੍ਰੀ ਸੋ ਰਤ ਹੋਈ ॥
ਰਹਿਤਵਾਨ ਗੁਰੁ ਕਾ ਸਿੰਘ ਸੋਈ ॥
ਪਰਨਾਰੀ ਜੂਆ ਅਸੱਤ ਚੋਰੀ ਮਦਿਰਾ ਜਾਨ
ਪਾਂਚ ਐਬ ਯੇ ਜਗਤ ਮੋ ਤਜੈ ਸੁ ਸਿੰਘ ਸੁਜਾਨ ॥
ਖ਼ਲਕ ਖ਼ਾਲਿਕ ਕੀ ਜਾਨ ਕੈ ਖ਼ਲਕ ਦੁਖਾਵੈ ਨਾਹਿ
ਖ਼ਲਕ ਦੁਖੈ ਜੋ ਨੰਦ ਜੀ ਖ਼ਾਲਿਕ ਕੋਪੈ ਤਾਹਿ ॥
ਜਗਤ ਮਾਂਹਿ ਹੈ ਪੰਥ ਸੁ ਜੇਤੇ ਕਰੈ ਨਿੰਦ ਨਹਿ ਕਬਹੂੰ ਤੇਤੇ ॥
ਨਮਰ ਸੁਭਾਵ ਨ ਕਬਹੂੰ ਤਿਆਗੇ ॥
ਦੁਰਜਨ ਦੇਖ ਦੂਰ ਤੇ ਭਾਗੇ ॥
ਦੁਰਜਨ ਕੀ ਸੰਗਤ ਸੁਖ ਨਾਹੀਂ ॥
ਕਰ ਬਿਚਾਰ ਦੇਖੋ ਮਨ ਮਾਹੀਂ ॥
ਵਿਨਯ ਬਿਬੇਕ ਧਰਮ ਦ੍ਰਿੜ ਰਾਖੈ ਮਿਥਿਆ ਬਚਨ ਨ ਕਬਹੂ ਭਾਖੈ ॥
ਕਰੈ ਬਚਨ ਜੋ ਪਾਲੈ ਨਾਹੀਂ ਗੋਬਿੰਦ ਸਿੰਘ ਤਿਸ ਠੌਰ ਨ ਆਹੀ ॥
ਵੱਢੀ ਲੇ ਕਰ ਨਿਆਇ ਨ ਕਰੀਏ ॥
ਝੂਠੀ ਸਾਖਾ ਕਬਹੂੰ ਨ ਭਰੀਏ ॥
ਗੁਰੂ ਸਰੂਪ ਖ਼ਾਲਸਾ ਹਈਏ ॥
ਜਾਂ ਕੀ ਟਹਿਲ ਪਰਮ ਸੁਖ ਲਹੀਏ ॥
ਜੇ ਕੁਰਹਿਤੀਏ ਜਗ ਦਰਸਾਵਤ ਪਾਹੁਲ ਪੀਇ ਕੁਕਰਮ ਕਮਾਵਤ ॥
ਤਿਨ ਸੋਂ ਵਰਤਣ ਨਾਹਿੰ ਮਿਲਾਵੈ ਰਹਿ ਨਿਰਲੇਪ ਪਰਮ ਸੁਖ ਪਾਵੈ ॥
ਸੰਨਿਆਸੀ ਬੈਰਾਗੀ ਜੇਵੈ ਔਰ ਉਦਾਸੀ ਯੋਗੀ ਤੇਵੈ
ਜੰਗਮ ਵਾਮੀ ਅਵਰ ਜੁ ਕੋਈ ਤਾਂ ਕਾ ਜੂਠਾ ਕਬੀ ਨ ਲੇਈ ॥