ਤੁਸੀਂ ਆਪ ਪੜ੍ਹ ਕੇ ਦੱਸਿਉ ਕਿ ਕੀ ਇਹ ਭਗੌੜਾਪਣ ਹੈ ਜਾਂ ਯੁੱਧਨੀਤੀ!

posted in: Panthic Articles | 0

Decide for Yourself, Are these Desertions or Tactical Maneuvers?

ਕੀ ਗੁਰੂ ਗੋਬਿੰਦ ਸਿੰਘ ਜੀ ਭਗੌੜੇ ਬਣੇ ਸਨ ਜਦੋਂ ਉਨ੍ਹਾਂ ਨੇ ਸਿੰਘਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜ੍ਹੀ ਛੱਡੀ ਸੀ?

Would you consider Guru Gobind Singh Ji a deserter when he left the Chamkaur fort after witnessing the Shaheedi of the Sahibzadays and the Singhs?

ਕੀ ਗੁਰੂ ਗੋਬਿੰਦ ਸਿੰਘ ਜੀ ਭਗੌੜੇ ਬਣੇ ਸਨ ਜਦੋਂ ਉਨ੍ਹਾਂ ਨੇ “ਉੱਚ-ਕੇ-ਪੀਰ” ਦਾ ਪਹਿਰਾਵਾ ਪਾਕੇ ਮੁਗਲ ਫੌਜਾਂ ਨੂੰ ਚਕਮਾ ਦਿੱਤਾ ਸੀ?
Would you consider Guru Gobind Singh Ji a renegade when he disguised himself as the ‘Peer of Uch’ in order to elude the Mughal forces?

ਕੀ ਤੁਹਾਨੂੰ ਲੱਗਦਾ ਹੈ ਕਿ ਬਾਬਾ ਬਿਧੀ ਚੰਦ ਜੀ ਭਗੌੜੇ ਹੋਏ ਸਨ ਜਦੋਂ ਉਨ੍ਹਾਂ ਨੇ ਭੇਸ ਬਦਲ ਕੇ ਛੇਵੇਂ ਪਾਤਸ਼ਾਹ ਜੀ ਦੇ ਘੋੜੇ ਵਾਪਸ ਲਿਆਉਣ ਦਾ ਕਾਰਜ ਨੇਪਰੇ ਚਾੜ੍ਹਿਆ ਸੀ?

Would one go on to think that Baba Bidhi Chand Ji was a renegade when he changed his guise in order to accomplish the grand feat of retaking the horses of the Sixth Patshah?

ਕੀ ਬਾਬਾ ਬੰਦਾ ਸਿੰਘ ਬਹਾਦਰ ਜੀ ਭਗੌੜੇ ਬਣ ਗਏ ਸਨ ਜਦੋਂ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਬਾਅਦ ਲੋਹਗੜ੍ਹ ਕਿਲ੍ਹੇ ਨੂੰ ਗੁਪਤ ਰੂਪ ਵਿੱਚ ਛੱਡ ਕੇ ਜੰਮੂ ਵੱਲ ਕੂਚ ਕਰ ਗਏ ਸਨ?
Should Baba Banda Singh Bahadur be considered a renegade when, after the martyrdom of thousands of Singhs, he stealthily escaped from the Lohgarh fort in an advance towards Jammu?

ਕੀ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਚੜ੍ਹਤ ਸਿੰਘ ਸ਼ੁਕਰਚੱਕੀਆ ਅਤੇ ਹੋਰ ਸਿੱਖ ਜਰਨੈਲ ਭਗੌੜੇ ਹੋ ਗਏ ਸਨ ਜਦੋਂ ਉਹ ਛੋਟੇ ਘਲੂਘਾਰੇ ਦਰਮਿਆਨ ਕਾਹਨੂੰਵਾਨ ਦੀ ਜੰਗ ਚੋਂ ਨਿਕਲ ਕੇ ਐਧਰ ਓਧਰ ਖਿੰਡ ਗਏ ਸਨ?

Did Nawab Kapoor Singh, Baba Jassa Singh Ahluwalia, Baba Charrat Singh Shukarchakiya along with many other Sikh generals become deserters when they pulled out and dispersed from the battle of Kahnuvaan amidst the smaller Ghallughara?

ਕੀ ਤੁਹਾਡੀ ਨਿਗਾਹ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਗੌੜੇ ਹੋ ਗਏ ਸਨ ਜਦੋਂ ਉਹ ਬੰਬਈ ਅਤੇ ਚੰਦੋਂ ਕਲਾਂ ਦੇ ਪੁਲਿਸ ਘੇਰੇ ਚੋਂ ਗੁਪਤ ਨਿਕਲ ਗਏ ਸਨ?

From your standpoint, would Sant Jarnail Singh Bhindranwale be considered a deserter when he evaded the police encirclement twice in Mumbai and the village of Chando Kalan?

ਕੀ ਤੁਹਾਡੀ ਨਿਗਾਹ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਸੁਖਦੇਵ ਸਿੰਘ ਬਬਰ, ਭਾਈ ਅਨੋਖ ਸਿੰਘ ਬਬਰ, ਭਾਈ ਜੱਗਾ ਸਿੰਘ ਨਾਗੋਕੇ ਅਤੇ ਹੋਰ ਅਨੇਕਾਂ ਸਿੰਘ ਭਗੌੜੇ ਸਨ ਜਿਨ੍ਹਾਂ ਨੇ ਜੂਨ ੧੯੮੪ ਵਿੱਚ ਗੁਪਤ ਰੂਪ ਵਿੱਚ ਫੌਜਾਂ ਦੇ ਘੇਰੇ ਚੋਂ ਨਿਕਲ ਕੇ ੧੦-੧੫ ਸਾਲ ਸੰਘਰਸ਼ ਜਾਰੀ ਰੱਖਿਆ?

Should Baba Gurbachan Singh Manochal, Bhai Sukhdev Singh Babbar, Bhai Anokh Singh Babbar, Bhai Jagga Singh Nagoke, plus numerous other Singhs be considered deserters for slipping through the siege of June 1984 to lead a decade and a half long struggle against the Indian State?

ਦੁਸ਼ਮਣਾ ਦੇ ਘੇਰੇ ਅਤੇ ਹੰਕਾਰ ਤੋੜਨਾ ਖਾਲਸੇ ਦਾ ਸੁਬਾਅ ਹੈ। ਸੋ ਇਹ ਯੁੱਧਨੀਤੀ ਗੁਰੂ ਦੀ ਕਿਰਪਾ ਨਾਲ ਸਿੰਘ ਵਰਤਦੇ ਆਏ ਹਨ ਅਤੇ ਅੱਗੋਂ ਵੀ ਪੰਥਕ ਸੇਵਾਵਾਂ ਨੂੰ ਨੇਪਰੇ ਚਾੜ੍ਹਨ ਲਈ ਵਰਤਦੇ ਰਹਿਣਗੇ। ਖਾਲਸਾ ਜਾਂ ਬਾਗੀ ਹੈ ਜਾਂ ਫਿਰ ਬਾਦਸ਼ਾਹ ਹੈ। ਇਹ ਗੱਲਾਂ ਬੁਜ਼ਦਿਲਾਂ ਦੀ ਸਮਝ ਤੋਂ ਪਰੇ ਦੀਆਂ ਹਨ।

With the grace of the Guru, these battle tactics have been employed by Singhs since time immemorial. They shall continue to use these strategies in order to accomplish the Panthic objective. The Khalsa is either a Baghi (Rebel) or a Badshah (King). Howbeit, such matters are beyond the intellectual capacity of cowards and the feeble minded.

ਅਖੀਰ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਵਰਤਮਾਨ ਸਮੇਂ ਵਿੱਚ ਜੋ ਸਿੰਘ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵਾਲੀ ਅਤੇ ਪੰਥਕ ਸੋਚ ਨੂੰ ਲੈਕੇ ਚੱਲ ਰਹੇ ਹਨ ਉਨ੍ਹਾਂ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਬੇਨਤੀਆਂ ਕਰੋ ਅਤੇ ਉਨ੍ਹਾਂ ਦਾ ਸਮਰਥਨ ਕਰੋ ਜੀ।

It is a request to the Sangat that support and Ardas should be offered for the Chardi Kala of those GurSikhs that are working to save the youth of Panjab from the ravages of the drug epidemic and conducting seva to promote and instill Gurmat and Panthic ideals in the next generation.